ਜਾਣੋ ਪਸ਼ੂਆਂ ਦੀ ਉਮਰ ਦਾ ਪਤਾ ਲਗਾਉਣ ਦਾ ਤਰੀਕਾ
ਗਾਵਾਂ ਅਤੇ ਮੱਝਾਂ ਦੀ ਉਮਰ ਦਾ ਪਤਾ ਉਨਾਂ ਦੇ ਦੰਦਾਂ ਤੋ ਹੀ ਲਗਾਇਆ ਜਾ ਸਕਦਾ ਹੈ ਜਾਂ ਫਿਰ ਸਿੰਗਾਂ ਤੇ ਪਏ ਹੋਏ ਛੱਲਿਆਂ ਤੋਂ ਲਗਾਇਆ ਜਾਂਦਾ ਹੈ । ਪਸ਼ੂਆਂ ਦੇ ਦੰਦ ਤਿੰਨ ਤਰਾਂ ਦੇ ਹੁੰਦੇ ਹਨ ।
1. ਮੂਹਰਲੇ ਦੰਦ
2. ਜਾੜਾਂ
3. ਸੂਏ ।
ਕੱਟੜੂ/ਵੱਛੜੂ ਦੇ ਜਨਮ ਸਮੇਂ ਹੇਠਲੇ ਜਬਾੜੇ ਤੇ ਆਰਜੀ ਦੰਦ ਹੁੰਦੇ ਹਨ, ਇੱਕ ਹਫਤੇ ਮਗਰੋਂ ਇਹ ਚਾਰ ਹੋ ਜਾਂਦੇ ਹਨ ਅਤੇ ਚਾਰ ਹਫਤਿਆਂ ਮਗਰੋਂ ਇਂਨਾਂ ਦੀ ਗਿਣਤੀ ਅੱਠ ਹੋ ਜਾਂਦੀ ਹੈ।
• ਢਾਈ ਸਾਲ ਤੱਕ ਅਗਲੇ ਪੱਕੇ ਦੰਦ ਪੂਰੀ ਤਰਾਂ ਨਾਲ ਨਿੱਕਲ ਆਉਦੇ ਹਨ ਤੇ ਪੰਜ ਸਾਲ ਦੀ ਉਮਰ ਵਿੱਚ ਅਗਲੇ ਪੱਕੇ ਅੱਠ ਦੰਦ ਨਿੱਕਲ ਆਉਦੇ ਹਨ।
•ਪੰਜਾਂ ਸਾਲਾਂ ਦੀ ਉਮਰ ਤੋਂ ਮਗਰੋਂ ਪਸ਼ੂ ਦੀ ਉਮਰ ਦਾ ਅਨੁਮਾਨ ਦੰਦਾਂ ਦੀ ਘਸਾਈ ਆਦਿ ਤੋਂ ਲਗਾਇਆ ਜਾਂਦਾ ਹੈ।
•ਸੱਤਵੇੰ ਸਾਲ ਅੱਧੇ ਅੱਧੇ ਦੰਦ ਘਸ ਜਾਂਦੇ ਹਨ ਤੇ ਦਸਵੇ ਸਾਲ ਸਿਰਫ ਜੜਾਂ ਹੀ ਦਿ਼ਖਾਈ ਦਿੰਦੀਆ ਹਨ।
•ਤੇਰਵੇ ਤੋਂ ਸੋਲਵੇ ਸਾਲ ਤੱਕ ਸਿਰਫ ਦੰਦਾਂ ਦੇ ਨਾ-ਮਾਤਰ ਨਿਸ਼ਾਨ ਹੀ ਦਿ਼ਖਾਈ ਦਿੰਦੇ ਹਨ।
•ਜੇਕਰ ਪਸ਼ੂਆਂ ਦੀ ਉਮਰ ਸਿੰਗਾਂ ਤੇ ਪਏ ਹੋਏ ਛੱਲਿਆਂ ਤੋਂ ਲਗਾਉਣਾ ਹੋਵੇ ਤਾਂ ਉਸ ਅਨੁਸਾਰ ਜਦੋਂ ਪਸ਼ੂ ਦੀ ਉਮਰ ਦੋ ਸਾਲ ਦੀ ਹੁੰਦੀ ਹੈ ਤਾਂ ਸਿੰਗਾਂ ਤੇ ਪਹਿਲਾਂ ਛੱਲਾਂ ਦਿਖਾਈ ਦਿੰਦਾ ਹੈ । ਫਿਰ ਇੱਕ ਸਾਲ ਬਾਅਦ ਸਿੰਗ ਤੇ ਇੱਕ ਹੋਰ ਛੱਲਾਂ ਪੈ ਜਾਂਦਾ ਹੈ। ਉਦਾਹਰਨ ਦੇ ਤੌਰ ਤੇ ਜੇਕਰ ਇੱਕ ਮੱਝ ਦੇ ਸਿੰਗ ਤੇ ਚਾਰ ਛੱਲੇ ਦਿਖਾਈ ਦੇਣ ਤਾਂ ਉਸ ਦੀ ਉਮਰ ਤਕਰੀਬਨ ਪੰਜ ਸਾਲ ਦੀ ਹੋ ਸਕਦੀ ਹੈ।
No comments:
Post a Comment