ਲਿਵਰ ਟਾਨਿਕ ਤਿਆਰ ਕਰਨ ਦਾ ਦੇਸ਼ੀ ਨੁਸਖਾ::::::


ਚਾਰੇ ਅਜਵੈਣਾ 50ਗਰਾਮ ਹਰੇਕ
ਚਾਰੇ ਲੂਣ 50ਗਰਾਮ ਹਰੇਕ
ਸੌਂਫ 200ਗਰਾਮ
ਕੜੂ 50ਗਰਾਮ
ਕਾਲੀ ਜੀਰੀ 50ਗਰਾਮ
ਕਾਲੀ ਮਿਰਚ 50ਗਰਾਮ
ਸੁੰਡ 50 ਗਰਾਮ
ਸੁੱਕੇ ਔਲੇ 100ਗਰਾਮ
ਹਰੜ 100ਗਰਾਮ
ਬਹੇੜੇ 100ਗਰਾਮ
ਕੱਥਾ 100ਗਰਾਮ
ਤਲਖ ਸਰੰਜਾਂ 100ਗਰਾਮ
ਡਬਲਰੋਟੀ ਮਸਾਲਾ 100ਗਰਾਮ
ਹੁਣ ਸਾਰਾ ਸਮਾਨ ਪੀਸ ਲਵੋ।
ਇਕ 15ਲਿਟਰ  ਵਾਲੇ ਬਰਤਨ ਵਿਚ 10ਲਿਟਰ ਪਾਣੀ ਭਰੋ ਅਤੇ 4ਕਿਲੋ ਗੁੜ ਭੰਨ ਕੇ ਪਾਣੀ ਚ ਚੰਗੀ ਤਰਾਂ ਮਿਕਸ ਕਰੋ।
ਹੁਣ ਬਾਕੀ ਸਾਰਾ ਸਮਾਨ ਵੀ ਮਿਕਸ ਕਰ ਕੇ ਬਰਤਨ ਨੂੰ ਚੰਗੀ ਤਰਾਂ ਢਕ ਕੈ ਰੱਖ ਦਿਓ।
2-3ਦਿਨ ਹੱਥ ਨਾਲ ਮਿਕਸ ਕਰਦੇ ਰਹੋ ਦਿਨ ਚ ਇਕ ਵਾਰ।
ਕੁਝ ਦਿਨਾਂ ਬਾਦ ਇਹ ਸਮਾਨ ਸ਼ਰਾਬ ਦੀ ਤਰਾਂ ਚਲੇਗਾ  ਲਗਭਗ 10-15ਦਿਨ ਤੱਕ।
ਹੁਣ ਜਦੋਂ ਇਹ ਸ਼ਾਂਤ ਹੋ ਜਾਵੇਗਾ ਤਾਂ ਇਸਦੀ ਉਪਰਲੀ ਸਤਹਾ ਤੇ ਜੋ ਮੈਲ ਹੋਵੇਗੀ ਉਸ ਨੂੰ ਪੋਣੀ ਨਾਲ ਲਾਹ ਦਿਓ ਤੇ ਬਰਤਨ ਵਿਚ ਹੱਥ ਫੇਰ ਕੇ ਸਮਾਨ ਨੂੰ ਹਿਲਾਓ ਤੇ ਸਾਫ ਕਾਟਨ ਦੇ ਕਪੜੇ  ਵਿਚ ਦੀ ਸਾਫ ਬਰਤਨ ਚ ਨਿਚੋੜ  ਲਵੋ।ਲਵੋ ਜੀ ਤੁਹਾਡਾ ਲਿਵਰ ਟਾਨਿਕ ਤਿਆਰ ਹੈ।(ਜੋ ਮਸਾਲਾ ਕਪੜੇ ਚ ਬਚ ਗਿਆ ਉਸਨੂੰ ਸੁਕਾ ਕੇ ਵਰਤੋਂ ਕਰ ਸਕਦੇ ਹਾਂ)
ਸਟੋਰ ਕਰਕੇ ਰੱਖੋ ਲੋੜ ਪੈਣ ਤੇ ਪਸ਼ੂ ਨੂੰ 100ਮਲ ਰੋਜ ਦਿਓ।
ਚਰ ਘੱਟ ਕਰਨਾ , ਬਦਹਜਮੀ, ਪੇਟ ਦਰਦ,ਤਨਾਵ ਚ ਇਸ ਟਾਨਿਕ ਦੀ ਵਰਤੋਂ ਕਰੋ ।
ਸਿਰਾ ਰਿਜਲਟਸ ਮਿਲਣਗੇ।
ਅਸੀਂ ਖੁਦ ਵੀ ਇਸ ਟਾਨਿਕ ਦੀ ਵਰਤੋਂਕਰ ਸਕਦੇਂ ਹਾਂ।.  

No comments:

Post a Comment